ਓ.ਟੀ.ਟੀ. ਨੈੱਟਵਰਕ ਪ੍ਰਾਇਮ ਵੀਡੀਓ ’ਤੇ ਕੁਝ ਮਹੀਨੇ ਪਹਿਲਾਂ ਸ਼ਾਹਿਦ ਕਪੂਰ ਦੀ ਵੈੱਬ ਸਿਰੀਜ਼ ਫਰਜ਼ੀ ਆਈ ਸੀ। ਸਿਰੀਜ਼ ਵਿੱਚ ਉਹ ਆਪਣੇ ਦੋਸਤ ਦੇ ਨਾਲ ਮਿਲ ਕੇ ਨਕਲੀ ਨੋਟ ਛਾਪਦਾ ਹੈ ਅਤੇ ਉਸ ਨੂੰ ਮਾਰਕੀਟ ਵਿੱਚ ਚਲਾਉਂਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਵਿੱਚ ਆਇਆ ਹੈ।ਜਿਸ ਵਿਚ ਸੀਰੀਜ਼ ਤੋਂ ਆਏ ਆਈਡੀਆ ਤੋਂ ਬਾਅਦ ਮੋਗਾ ਦੇ ਇਕ ਬਖਤੌਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਨਕਲੀ ਨੋਟ ਬਣਾਉਣ ਦਾ ਪਲਾਨ ਬਣਾਇਆ । ਘਰ ਵਿੱਚ ਕੰਪਿਊਟਰ, ਪ੍ਰਿੰਟਰ ਅਤੇ ਹੋਰ ਡਾਕੂਮੈਂਟਸ ਦੇ ਜ਼ਰੀਏ ਨਕਲੀ ਨੋਟ ਬਣਾ ਕੇ ਮੁਲਜ਼ਮਾਂ ਨੇ ਮਾਰਕੀਟ ਵਿਚ ਚਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਸਰਾਭਾ ਨਗਰ ਇਲਾਕੇ ਵਿੱਚ ਨੋਟ ਦੀ ਸਪਲਾਈ ਦੇਣ ਆਏ ਸਨ ਤਾਂ ਪੁਲਸ ਨੂੰ ਭਿਣਕ ਪੈਣ ’ਤੇ ਨਾਕਾਬੰਦੀ ਕਰਕੇ ਪੁਲਸ ਨੇ ਦੋ ਮੁਲਜ਼ਮਾਂ ਨੂੰ ਧਰ ਦਬੋਚਿਆ ਪਰ ਤੀਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਫੜੇ ਗਏ ਮੁਲਜ਼ਮ ਜਗਰਾਓਂ ਦੇ ਸੋਹਨ ਸਿੰਘ ਉਰਫ ਸੋਨੀ ਅਤੇ ਮਨਦੀਪ ਸਿੰਘ ਉਰਫ ਮਨੂ ਹਨ। ਜਦੋਂਕਿ ਫਰਾਰ ਮੁਲਜ਼ਮ ਬਖਤੌਰ ਸਿੰਘ ਹੈ ਜੋ ਇਨ੍ਹਾਂ ਦਾ ਸਰਗਣਾ ਹੈ।
.
Shahid Kapoor's web-series scheme created, home-made fake note machines.
.
.
.
#ludhiananews #fakenote #fakenotemachine